ਸ਼੍ਰੀ ਸਨਾਤਨ ਧਰਮ ਮੰਦਿਰ ਤੇ ਸ਼ਿਵ ਮੰਦਿਰ ਨੇ ਸਾਂਝੇ ਤੌਰ ਤੇ ਦੋਰਾਹਾ ਦੀ ਪੁਰਾਣੀ ਦਾਣਾ ਮੰਡੀ ਵਿਖੇ ਧੂਮਧਾਮ ਨਾਲ ਮਨਾਇਆਂ ਪਵਿੱਤਰ ਸ਼੍ਰੀ ਕ੍ਰਿਸ਼ਨ ਜਨਾਮਸਟਮੀ ਦਾ ਤਿਓਹਾਰ
- ਪੰਜਾਬ
- 18 Aug,2025

ਹਲਕਾ ਵਿਧਾਇਕ ਇੰਜੀ .ਮਨਵਿੰਦਰ ਸਿੰਘ ਗਿਆਸਪੁਰਾ,ਸਾਬਕਾ ਵਿਧਾਇਕ ਲੱਖਾਂ, ਭਾਜਪਾ ਉੱਪ ਪ੍ਰਧਾਨ ਪੰਜਾਬ ਬਿਕਰਮਜੀਤ ਚੀਮਾ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ
ਦੋਰਾਹਾ, 17 ਅਗਸਤ –(ਅਮਰੀਸ਼ ਆਨੰਦ) ਸ਼੍ਰੀ ਕ੍ਰਿਸ਼ਨ ਜਨਮਅਸ਼ਟਮੀ ਮੌਕੇ ਸ਼੍ਰੀ ਸਨਾਤਨ ਧਰਮ ਮੰਦਿਰ ਤੇ ਸ਼੍ਰੀ ਸ਼ਿਵ ਮੰਦਿਰ ਪ੍ਰਬੰਧਕ ਕਮੇਟੀ ਨੇ ਸਾਂਝੇ ਤੌਰ ਤੇ ਸਮੂਹ ਦੋਰਾਹਾ ਸ਼ਹਿਰ ਨਿਵਾਸੀਆਂ,ਧਾਰਮਿਕ ਸੰਸਥਾਵਾਂ ਦੇ ਪੂਰੇ ਸਹਿਯੋਗ ਨਾਲ ਸਾਂਝੇ ਤੌਰ ਤੇ ਮਨਾਈਆਂ ਗਿਆ,ਸ਼੍ਰੀ ਜਨਮ ਅਸ਼ਟਮੀ ਦੇ ਤਿਉਹਾਰ ਦੇ ਮੌਕੇ ਸ਼ਹਿਰ ਦੇ ਵੱਖ-ਵੱਖ ਮੰਦਰਾ ਸਨਾਤਨ ਧਰਮ ਮੰਦਿਰ, ਸ਼ਿਵ ਦਿਆਲਾ ਮੰਦਿਰ ਮੰਦਰ,ਪ੍ਰਰਾਚੀਨ ਸ਼ਿਵ ਮੰਦਰ, ਆਦਿ ਨੂੰ ਮੰਦਰ ਪ੍ਰਬੰਧਕਾਂ ਵਲੋਂ ਬਹੁਤ ਮਨਮੋਹਕ ਤਰੀਕੇ ਨਾਲ ਸਜਾਇਆ ਗਿਆ। ਰਾਤ ਸਮੇਂ ਮੰਦਰਾਂ 'ਚ ਕੀਤੀ ਲਾਈਟਿੰਗ ਨਾਲ ਰੌਣਕ ਦੁੱਗਣੀ ਨਜ਼ਰ ਆਈ। । ਸ਼੍ਰੀ ਜਨਮ ਅਸ਼ਟਮੀ ਨੂੰ ਲੈ ਕੇ ਸ਼ਹਿਰ ਅੰਦਰ ਇਕ ਦਿਨ ਪਹਿਲਾਂ ਸ਼ੋਭਾ ਯਾਤਰਾ ਸਜਾਈ ਗਈ ਸੀ। ਮੰਦਰਾਂ 'ਚ ਸ਼ਰਧਾਲੂਆਂ ਨੇ ਸਵੇਰੇ 5 ਵਜੇ ਤੋਂ ਹੀ ਆਉਣਾ ਸ਼ੁਰੂ ਕਰ ਦਿੱਤਾ। ਇਸ ਤੋਂ ਇਲਾਵਾ ਸ਼ਹਿਰ ਅੰਦਰ ਖਿੱਚ ਦਾ ਕੇਂਦਰ ਬਣੇ ਮੰਦਰ ਸਨਾਤਨ ਧਰਮ ਮੰਦਿਰ,ਵਿਖੇ ਵੀ ਵੱਡੀ ਗਿਣਤੀ ਸ਼ਰਧਾਲੂਆਂ ਨੇ ਮੰਦਰ 'ਚ ਪੁੱਜ ਕੇ ਆਪਣੀ ਸੁੱਖ ਸ਼ਾਂਤੀ ਲਈ ਕਾਮਨਾ ਕੀਤੀ। ਪੰਜਾਬ ਦੇ ਮਸ਼ਹੂਰ ਆਰਟਿਸਟਾਂ ਵਲੋਂ ਸ਼੍ਰੀ ਰਾਧਾ ਕ੍ਰਿਸ਼ਨ ਦੇ ਜੀਵਨ ਸਬੰਧੀ ਸੁੰਦਰ ਤੇ ਮਨਮੋਹਕ ਝਾਕੀਆਂ ਪੇਸ਼ ਕੀਤੀਆਂ ਗਈਆ ਇਸ ਧਾਰਮਿਕ ਸਮਾਗਮ ਵਿਚਸਰਸਵਤੀ ਸਕੂਲ ਮਹਿਤਾ ਗੁਰੂਕੁਲ ਸਕੂਲ ਯੂਰੋ ਕਿਡ,ਸਟੈਪਿੰਗ ਸਟੋਨ ,ਗੁਰੂ ਨਾਨਕ ਸਕੂਲ,ਆਕਸਫੋਰਡ ਸਕੂਲ ਵੱਖ ਵੱਖ ਡਾਂਸ ਅਕੈਡਮੀਆਂ ਸਕੂਲ ਬੱਚਿਆਂ ਵਲੋਂ ਵਿਚ ਕ੍ਰਿਸ਼ਨ ਭਗਤਾਂ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਗੁਣਗਾਣ ਕੀਤਾ ,ਸ਼੍ਰੀ ਕ੍ਰਿਸ਼ਨ ਭਗਤਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ,ਇਸ ਧਾਰਮਿਕ ਸਮਾਗਮ ਵਿਚ ਹਲਕਾ ਵਿਧਾਇਕ ਇੰਜੀ .ਮਨਵਿੰਦਰ ਸਿੰਘ ਗਿਆਸਪੁਰਾ, ਨਗਰ ਕਾਉਂਸਿਲ ਦੇ ਪ੍ਰਧਾਨ ਸ਼੍ਰੀ ਸੁਦਰਸ਼ਨ ਕੁਮਾਰ ਪੱਪੂ,ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾਂ,ਭਾਜਪਾ ਪੰਜਾਬ ਉੱਪ ਪ੍ਰਧਾਨ ਸ.ਬਿਕਰਮਜੀਤ ਸਿੰਘ ਚੀਮਾ,ਚੇਅਰਮੈਨ ਬੰਤ ਸਿੰਘ ਦੋਬੁਰਜੀ, ਨੇ ਵੀ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ, ਇਸ ਮੌਕੇ ਸਨਾਤਨ ਮੰਦਿਰ ਦੇ ਪ੍ਰਧਾਨ ਡਾ.ਜੇ ਐਲ ਆਨੰਦ,ਅਵਤਾਰ ਕ੍ਰਿਸ਼ਨ ਟੰਡਨ , ਰਵੀ ਪ੍ਰਭਾਤ ਮਹਿਤਾ,ਵਿਜੈ ਮਕੋਲ ,ਸ਼ਿਵ ਮੰਦਿਰ ਪੁਰਾਣਾ ਬਾਜ਼ਾਰ ਦੇ ਪ੍ਰਧਾਨ ਅਨੀਸ਼ ਅਬਲਿਸ਼,ਰਮਨ ਮਹਿਤਾ,ਸ਼ੇਖਰ ਜਿੰਦਲ , ਪ੍ਰਧਾਨ ਬੌਬੀ ਤਿਵਾੜੀ, ਯੂਥ ਆਗੂ ਰਿੱਕੀ ਬੈਕਟਰ,ਵਿਨੀਤ ਆਸ਼ਟ ਮਨਦੀਪ ਮਾਂਗਟ,ਕਾਕਾ ਮਠਾੜੂ,ਅਨੀਸ਼ ਬੇਕਟਰ,ਅਨੂਪ ਬੇਕਟਰ,ਕ੍ਰਿਸ਼ਨ ਵਿਨਾਇਕ, ਸੰਜੀਵ ਭਨੋਟ ਸੰਜੀਵ ਬੰਸਲ ਮਨੋਜ ਬੰਸਲ,ਸੁਰਜੀਤ ਸਿੰਘ ਰਾਜੇਸ਼ ਅਬਲਿਸ਼,ਬਿਨੀ ਮਹਿਤਾ,ਕ੍ਰਿਸ਼ਨ ਆਨੰਦ (ਗਾਊ ਸੇਵਕ ਮਨੋਜ ਸੀ.ਏ, ਅਮਰ ਸ਼ਰਮਾ,ਪ੍ਰਿੰਸੀਪਲ ਜਤਿੰਦਰ ਸ਼ਰਮਾ ਭੰਗੜਾ ਕੋਚ ਅਨੀਸ਼ ਭਨੋਟ,ਨਿਰਦੋਸ਼ ਕੁਮਾਰ ਨੋਸ਼ਾ,ਨਵਰੀਤ ਕੌਸ਼ਲ, ਅਵਤਾਰ ਮਠਾੜੂ ,ਮੋਹਨ ਲਾਲ ਪਾਂਡੇ,ਬੌਬੀ ਕਪਿਲਾ, ਵਿਨੀਤ ਸੂਦ ਰਜਨੀਸ਼ ਕੌਸ਼ਲ ਯੂਥ ਆਗੂ ਏਨੀ ਸ਼ਰਮਾ ਬਿਨੀ ਮਹਿਤਾ ਤੋਂ ਇਲਾਵਾ ਸਾਰੇ ਕ੍ਰਿਸ਼ਨ ਭਗਤ ਹਾਜ਼ਿਰ ਸਨ.
Posted By:

Leave a Reply