ਦੀ ਇੰਡੋ ਬ੍ਰਿਟਿਸ਼ ਸਕੂਲ ਨਾਭਾ ਵਿਖੇ ਸ਼੍ਰੀ ਰਾਜਿੰਦਰ ਪਾਲ ਆਨੰਦ ਸੂਬਾ ਪ੍ਰਧਾਨ ਪੰਜਾਬ ਪੁਲਿਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਪੰਜਾਬ ਨੇ ਲਹਿਰਾਇਆ ਰਾਸ਼ਟਰੀ ਝੰਡਾ।
- ਪੰਜਾਬ
- 15 Aug,2025

ਨਾਭਾ,ਅੱਜ ਸੁਤੰਤਰਤਾ ਦਿਵਸ ਤੇ ਨਾਭਾ ਵਿਖੇ ਦੀ ਇੰਡੋ ਬ੍ਰਿਟਿਸ਼ ਸਕੂਲ ਨਾਭਾ ਨੇ ਇਕ ਬਹੁਤ ਵੱਡਾ ਪ੍ਰੋਗਰਾਮ ਕਰਕੇ ਸੁਤੰਤਰਤਾ ਦਿਵਸ 15 ਅਗਸਤ ਦਾ ਆਜ਼ਾਦੀ ਦਿਹਾੜਾ ਬੜੇ ਜ਼ੋਰ ਸ਼ੋਰ ਨਾਲ ਮਨਾਇਆ। ਜਿਸ ਵਿੱਚ ਸਕੂਲ ਦੇ ਚੇਅਰਮੈਨ ਸਰਦਾਰ ਮਨਜੀਤ ਇੰਦਰ ਸਿੰਘ ਬੇਦੀ ਡਾਇਰੈਕਟਰ ਦੰਡੋ ਬ੍ਰਿਟਿਸ਼ ਸਕੂਲ ਨਾਭਾ ,ਸ਼੍ਰੀਮਤੀ ਕੁਲਜੀਤ ਕੌਰ ਬੇਦੀ ਡਾਇਰੈਕਟਰ ਸਕੂਲ ਅਤੇ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਅਨੂ ਬਾਤਸ ਤੋਂ ਇਲਾਵਾ ਸਕੂਲ ਦੇ ਸਟਾਫ ਅਤੇ ਹਜ਼ਾਰਾਂ ਬੱਚਿਆਂ ਨੇ ਹਜ਼ਾਰਾਂ ਬੱਚਿਆਂ ਨੇ ਇਸ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ ਅਤੇ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ। 15 ਅਗਸਤ ਦਾ ਉਤਸਵ ਮਨਾਉਂਦੇ ਹੋਏ ਬੱਚਿਆਂ ਨੇ ਦੇਸ਼ ਭਗਤੀ ਦੇ ਗੀਤ ਗਾਏ ਅਤੇ ਦੇਸ਼ ਭਗਤੀ ਨਾਲ ਸਬੰਧਤ ਸਕਿੱਟਾਂ ਵੀ ਪੇਸ਼ ਕੀਤੀਆਂ। ਇਸ ਪ੍ਰੋਗਰਾਮ ਵਿੱਚ ਸਕੂਲ ਦੀ ਮੈਨੇਜਮੈਂਟ ਅਤੇ ਪ੍ਰਿੰਸੀਪਲ ਸਾਹਿਬ ਸ਼੍ਰੀ ਰਾਜਿੰਦਰ ਪਾਲ ਆਨੰਦ ਸਾਬਕਾ ਡੀਐਸਪੀ ਐਡਵੋਕੇਟ ,ਸੂਬਾ ਪ੍ਰਧਾਨ ਪੰਜਾਬ ਪੁਲਿਸ ਫੈਮਲੀ ਵੈਲਫੇਅਰ ਐਸੋਸੀਏਸ਼ਨ ਪੰਜਾਬ ਨੂੰ ਇਸ ਪ੍ਰੋਗਰਾਮ ਦਾ ਮੁੱਖ ਮਹਿਮਾਨ ਬਣਾਇਆ ਅਤੇ ਸ਼੍ਰੀ ਰਾਜਿੰਦਰ ਪਾਲ ਆਨੰਦ ਨੇ ਰਾਸ਼ਟਰੀ ਝੰਡੇ ਨੂੰ ਲਹਿਰਾਉਣ ਦੀ ਰਸਮ ਅਦਾ ਕੀਤੀ। ਮਾਰਚ ਪਾਸ ਹੋਣ ਤੋਂ ਬਾਅਦ ਸ੍ਰੀ ਰਜਿੰਦਰ ਪਾਲ ਆਨੰਦ ਨੇ ਆਪਣੇ ਭਾਵ ਪੂਰਨ ਭਾਸ਼ਣ ਵਿੱਚ ਦੇਸ਼ ਵਾਸੀਆਂ ਨੂੰ ਖਾਸ ਕਰਕੇ ਪੰਜਾਬੀਆਂ ਨੂੰ ਅਤੇ ਬੱਚਿਆਂ ਨੂੰ ਆਪਣੇ ਸੰਦੇਸ਼ ਵਿੱਚ ਸੁਨੇਹਾ ਦਿੱਤਾ ਕਿ ਜੋ ਸੁਤੰਤਰਤਾ (ਆਜ਼ਾਦੀ) ਅਸੀਂ ਅੱਜ ਮਾਣ ਰਹੇ ਹਾਂ ਇਸ ਪਿੱਛੇ ਸਾਡੇ ਸ਼ਹੀਦਾਂ ਦੀਆਂ ਹਜ਼ਾਰਾਂ ਹੀ ਕੁਰਬਾਨੀਆਂ ਹਨ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਆਜ਼ਾਦੀ ਦੇ ਪਰਵਾਨਿਆਂ ਨੇ ਸਾਨੂੰ ਆਜ਼ਾਦੀ ਲੈ ਕੇ ਦੇਣ ਲਈ ਅਤੇ ਅੰਗਰੇਜ਼ਾਂ ਦੀਆਂ ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜਨ ਲਈ ਫਾਂਸੀ ਦੇ ਰੱਸਿਆਂ ਨੂੰ ਚੁੰਮਿਆ। ਸਾਡੇ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸਾਡੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਸਭ ਤੋਂ ਵੱਧ ਸ਼ਹਾਦਤਾਂ ਕੁਰਬਾਨੀਆਂ ਜਿਹੜੀਆਂ ਕਿ 80% ਤੋਂ ਵੀ ਵੱਧ ਹਨ ਪੰਜਾਬੀਆਂ ਨੇ ਦਿੱਤੀਆਂਹਨ, ਜਿਨਾਂ ਵਿੱਚ ਖਾਸ ਤੌਰ ਤੇ ਸ਼ਹੀਦ ਸਰਦਾਰ ਭਗਤ ਸਿੰਘ, ਰਾਜਗੁਰੂ, ਸੁਖਦੇਵ ਸਰਦਾਰ ਊਧਮ ਸਿੰਘ ਸੁਨਾਮ, ਕਰਤਾਰ ਸਿੰਘ ਸਰਾਭਾ ਦੇ ਦੇ ਨਾਮ ਵਿਸ਼ੇਸ਼ ਤੌਰ ਤੇ ਵਰਣਨ ਯੋਗ ਹਨ । ਵੱਡੀਆਂਕੁਰਬਾਨੀਆਂ ਅਤੇ ਸ਼ਹਾਦਤਾਂ ਨਾਲ ਮਿਲੀ ਹੋਈ ਆਜ਼ਾਦੀ ਨੂੰ ਅੱਜ ਵੀ ਕੁਝ ਬਾਹਰੀ ਅੱਤਵਾਦੀ ਵੱਖਵਾਦੀ ਤਾਕਤਾਂ ਜਿਹਨਾਂ ਵਿੱਚ ਪਾਕਿਸਤਾਨ ਵੀ ਸ਼ਾਮਿਲ ਹੈ, ਸਾਡੀ ਇਸ ਆਜ਼ਾਦੀ ਨੂੰ ਖਤਮ ਕਰਕੇ ਸਾਡੇ ਆਪਸੀ ਭਾਈਚਾਰੇ ਅਤੇ ਅਮਨ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੀਆਂ ਹਨ। ਇਸੇ ਕਰਕੇ ਹੀ ਸਾਡੇ ਦੇਸ਼ ਦੀ ਆਰਮੀ ਨੂੰ ਆਪਰੇਸ਼ਨ ਸੰਦੂਰ ਕਰਨਾ ਪਿਆ ਅਤੇ ਦੁਸ਼ਮਣ ਦੇ ਦੰਦ ਖੱਟੇ ਕਰਨੇ ਪਏ। ਆਪਣੇ ਸੰਦੇਸ਼ ਵਿੱਚ ਸ੍ਰੀ ਰਾਜਿੰਦਰ ਪਾਲ ਆਨੰਦ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਤੁਸੀਂ ਹੀ ਇਸ ਆਜ਼ਾਦੀ ਦੀ ਰੱਖਿਆ ਕਰਨੀ ਹੈ ਅਤੇ ਦੇਸ਼ ਨੂੰ ਤਰੱਕੀ ਵੱਲ ਲੈ ਕੇ ਜਾਣਾ ਹੈ ਸਾਡਾ ਮੁਲਕ ਬਹੁਤ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ ਅਤੇ ਦੁਨੀਆਂ ਦੀ ਤੀਜੀ ਅਰਥ ਵਿਵਸਥਾ ਬਣਨ ਜਾ ਰਿਹਾ ਹੈ। ਭਾਰਤ ਮਾਤਾ ਦੇ ਜੈਕਾਰੇ ਲਵਾਉਂਦੇ ਹੋਏ ਸ੍ਰੀ ਰਾਜਿੰਦਰ ਪਾਲ ਆਨੰਦ ਨੇ ਇੱਥੇ ਸੱਦਾ ਦੇਣ ਲਈ ਸਰਦਾਰ ਮਨਜੀਤ ਇੰਦਰ ਸਿੰਘ ਬੇਦੀ (ਚੇਅਰਮੈਨ ਸਾਹਿਬ) ਸ੍ਰੀਮਤੀ ਦਲਜੀਤ ਕੌਰ( ਡਾਰੈਕਟਰ) ਅਤੇ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਅਨੂ ਬਾਤਿਸ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਅਤੇ ਅੱਜ ਦੇ ਇਸ ਸੁਤੰਤਰਤਾ ਦਿਵਸ ਦੀ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੱਤੀ।
Posted By:

Leave a Reply