ਅਨਾਜ ਮੰਡੀ ਦੋਰਾਹਾ ਵਿਖੇ ਜਨਮ ਅਸ਼ਟਮੀ ‘ਤੇ ਕਰਵਾਏ ਗਏ ਸਮਾਗਮ ‘ਚ ਪ੍ਰਮੁੱਖ ਭਾਜਪਾ ਆਗੂਆਂ ਕੀਤੀ ਇਨਾਮਾਂ ਦੀ ਵੰਡ
- ਪੰਜਾਬ
- 18 Aug,2025

ਦੋਰਾਹਾ 17 ਅਗਸਤ ਸਨਾਤਨ ਧਰਮ ਮੰਦਿਰ ਦੋਰਾਹਾ ਅਤੇ ਸਿਵ ਮੰਦਿਰ ਪੁਰਾਣਾ ਬਾਜਾਰ ਵੱਲੋਂ ਸਾਂਝੇ ਰੂਪ ਵਿੱਚ ਅਨਾਜ ਮੰਡੀ ਦੋਰਾਹਾ ਵਿਖੇ ਜਨਮ ਅਸ਼ਟਮੀ ‘ਤੇ ਕਰਵਾਏ ਗਏ ਸਮਾਗਮ ਦੌਰਾਨ ਭਾਜਪਾ ਦੇ ਸੂਬਾ ਉਪ ਪ੍ਰਧਾਨ ਬਿਕਰਮਜੀਤ ਸਿੰਘ ਚੀਮਾਂ, ਜਿਲ੍ਹਾ ਪ੍ਰਧਾਨ ਪ੍ਰੋ. ਭੁਪਿੰਦਰ ਸਿੰਘ ਚੀਮਾਂ, ਜਿਲ੍ਹਾ ਜਨਰਲ ਸਕੱਤਰ ਪ੍ਰਿਸ਼ੀਪਲ ਜਤਿੰਦਰ ਸ਼ਰਮਾ , ਜਿਲ੍ਹਾ ਉਪ ਪ੍ਰਧਾਨ ਡਾ.ਆਸ਼ੀਸ਼ ਸੂਦ , ਜ਼ਿਲਾ ਉਪ ਪ੍ਰਧਾਨ ਨਾਰੇਸ ਆਨੰਦ , ਨਰਿੰਦਰ ਸਿੰਘ ਰਾਜਗੜ ਪ੍ਰਧਾਨ ਐਸ ਸੀ ਮੋਰਚਾ, ਮੰਡਲ ਪ੍ਰਧਾਨ ਜਗਤਾਰ ਸਿੰਘ ਕੁੱਕਾ ਕੱਦੋਂ ,ਕਿਸਾਨ ਮੋਰਚਾ ਪ੍ਰਧਾਨ ਮਨਪ੍ਰੀਤ ਸਿੰਘ ਮਨੀ ਪ੍ਰਧਾਨ ਜ਼ਿਲਾ ਕਿਸਾਨ ਮੋਰਚਾ ਰੌਲ ,ਰਾਮਸਰੂਪ ਭਨੋਟ , ਸੁਨੀਲ ਦੱਤ , ਪੰਡਿਤ ਮਨੋਜ ਕੁਮਾਰ, ਮਨਦੀਪ ਚੀਟੂ , ਯੂਥ ਆਗੂ ਏਕਮਜੋਤ ਸਿੰਘ ਚੀਮਾਂ, ਅਸ਼ੀਸ਼ ਭਾਸਕਰ , ਕੁਲਜੀਤ ਸਿੰਘ , ਗੋਰਵ ਆਨੰਦ , ਹਨੀ ਧਾਰਨੀ , ਹਿਤੇਸ਼ ਕੁਮਾਰ ਸਮੇਤ ਵੱਖ-ਵੱਖ ਆਗੂਆਂ ਨੇ ਸਿਰਕਤ ਕੀਤੀ । ਇਸ ਸਮੇਂ ਆਗੂਆਂ ਨੇ ਸੰਬੋਧਨ ਕਰਦਿਆਂ ਸਮੂਹ ਹਾਜਰੀਨ ਨੂੰ ਜਨਮ ਅਸ਼ਟਮੀ ਦੀ ਵਧਾਈ ਦਿੱਤੀ ਉਪਰੰਤ ਯੂਰੋ ਕਿਡਜ ‘ਤੇ ਡ੍ਰੀਮ ਬੇਰੀ ਕਾਨਵੈਂਟ ਸਕੂਲ ਦੋਰਾਹਾ ਸਮੇਤ ਸ਼ਹਿਰ ਦੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਜਿਨ੍ਹਾਂ ਵੱਲੋਂ ਸਮਾਗਮ ਦੌਰਾਨ ਝਲਕੀਆਂ ਪੇਸ ਕੀਤੀਆਂ ਗਈਆਂ ਉਨ੍ਹਾਂ ਨੂੰ ਇਨਾਮਾਂ ਦੀ ਵੰਡ ਕੀਤੀ ।ਇਸ ਮੌਕੇ ਯੂਰੋ ਕਿਡਜ ‘ਤੇ ਡ੍ਰੀਮ ਬੇਰੀ ਕਾਨਵੈਂਟ ਸਕੂਲ ਦੋਰਾਹਾ ਦੇ ਚੇਅਰਮੈਂਨ ਜਤਿੰਦਰ ਸ਼ਰਮਾ, ਐਮ ਡੀ ਰਜਤ ਸ਼ਰਮਾ , ਪ੍ਰਿਸ਼ੀਪਲ ਸੁਰਿੰਦਰਪਾਲ ਕੌਰ , ਨਵਦੀਪ ਕੌਰ , ਮੁਸ਼ਕਾਨ , ਅਮਨਦੀਪ ਕੌਰ , ਜਸ਼ਪ੍ਰੀਤ ਕੌਰ , ਕੋਮਲ ਸ਼ਰਮਾ , ਨਵਪ੍ਰੀਤ ਕੌਰ ਆਦਿ ਸਨ।
Posted By:

Leave a Reply